ਜੁਰਾਬਾਂ ਵਾਲਾ

ਬੈਗ ਖੋਲ੍ਹ  

ਜੋੜੇ ਬਣਾ ਬਣਾ ਰੱਖਦੀ 

ਲਾਲ ਜੁਰਾਬ 

ਦਾ ਇੱਕੋ ਪੈਰ  

ਹੱਥ ਆਉਂਦਾ  

ਫੋਲਦੀ  

ਸਾਰਾ ਬੈਗ 

ਬਾਰ ਬਾਰ 

ਦੂਜਾ ਪੈਰ

ਨਜ਼ਰ ਨਾ ਆਉਂਦਾ  

ਪਰੇਸ਼ਾਨ ਹੋ  

ਰੱਖ ਦਿੰਦੀ  

ਇਕੱਲੇ ਪੈਰ ਨੂੰ 

ਸਾਂਭ  

ਕਈ ਦਿਨਾਂ ਬਾਅਦ  

ਫੇਰ ਫੋਲਦੀ

ਉਹੀ ਬੈਗ  

ਲਾਲ ਜੁਰਾਬ ਦਾ  

ਦੂਜਾ ਪੈਰ  

ਉਸੇ ਵਿੱਚੋਂ ਥਿਆਉਂਦਾ  

ਸਮਝ ਨਹੀਂ ਆਉਂਦੀ  

ਸਾਹਮਣੇ ਹੋ ਕੇ ਵੀ  

ਪਹਿਲਾਂ ਨਜ਼ਰ ਕਿਉਂ ਨਹੀਂ ਸੀ ਆਉਂਦਾ  

ਤੇਰਾ ਮੇਰਾ ਰਿਸ਼ਤਾ  

ਇਸੇ ਤਰ੍ਹਾਂ  

ਦਾ ਹੋ ਗਿਆ  

ਇਕ ਨੂੰ ਦੂਜਾ

ਸਾਹਮਣੇ ਹੁੰਦਿਆਂ    

ਨਜ਼ਰ ਨਾ ਆਉਂਦਾ

📝 ਸੋਧ ਲਈ ਭੇਜੋ