ਰਿਸ਼ਤੇ

ਸੰਗਮਰਮਰੀ

ਦੀਵਾਰਾਂ ਵਰਗੇ ਨਹੀਂ

ਬਲਕਿ

ਕੱਚੇ ਕੋਠਿਆਂ ਦੀਆਂ ਕੰਧਾਂ ਵਰਗੇ ਹੁੰਦੇ ਨੇ

ਜਿਨ੍ਹਾਂ ਨੂੰ ਵਾਰ ਵਾਰ ਲਿੰਬਣਾ ਪੋਚਣਾ ਪੈਂਦਾ

ਧੁੱਪ ਨਾਲ਼ ਆਈਆਂ ਤ੍ਰੇੜਾਂ ਨੂੰ

ਭਰਨਾ ਪੈਂਦਾ

ਸੱਚਮੁਚ ਕੱਚੀਆਂ ਕੰਧਾਂ ਵਰਗੇ ਹੁੰਦੇ ਨੇ ਰਿਸ਼ਤੇ

ਜ਼ਿਨ੍ਹਾ ਨੂੰ ਜੇ ਹਾਲਾਤਾਂ ਦੀਆਂ ਬਰਸਾਤਾਂ ਤੋਂ ਪਹਿਲਾਂ

ਪੱਕਾ ਨਾ ਕੀਤਾ ਜਾਵੇ

ਤਾਂ ਉਹ ਚੁਮਾਸੇ ਵਿੱਚ ਪਤਾਸੇ ਵਾਂਗ ਭੁਰ ਖ਼ੁਰ ਜਾਂਦੇ ਨੇ

ਖਲੇਪੜ ਪਲੇਪੜ ਹੋ

ਡਿੱਗ ਜਾਂਦੇ ਨੇ …। 

ਰਿਸ਼ਤੇ

ਕੱਚੇ ਘਰਾਂ ਦੀਆਂ ਕੰਧਾਂ ਵਰਗੇ ਹੁੰਦੇ ਨੇ।

📝 ਸੋਧ ਲਈ ਭੇਜੋ