ਰਿਸ਼ਤਿਆਂ ਵਿਚ ਵਧ ਰਹੀ

ਰਿਸ਼ਤਿਆਂ ਵਿਚ ਵਧ ਰਹੀ ਹੈ ਕਿਉਂ ਕੁੜਿੱਤਣ। 

ਅਕਲ ਵਾਲੇ ਬੈਠ ਕੇ ਇਹ ਵੀ ਤਾਂ ਸੋਚਣ।

ਮੁੱਦਤਾਂ ਤੋਂ ਜੰਮੀ ਹੋਈ ਬਰਫ਼ ਪਿਘਲੇ, 

ਸੋਚ ਦੇ ਸੀਮਿਤ ਜਿਹੇ ਘੇਰੇ ਜੇ ਫੈਲਣ।

ਦੂਰ ਉਹ ਕਿਉਂ ਅੱਜ ਮੈਥੋਂ ਹੋ ਗਿਆ ਹੈ, 

ਕੀ ਕਹਾਂਗਾ ਲੋਕ ਜੇ ਮੇਰੇ ਤੋਂ ਪੁੱਛਣ।

ਕੀ ਗ਼ਲਤ ਹੈ, ਠੀਕ ਕੀ ਹੈ ਜ਼ਿੰਦਗੀ ਵਿਚ, 

ਜ਼ਿੰਦਗੀ ਨੂੰ ਜੀਣ ਵਾਲੇ ਇਹ ਤਾਂ ਸਮਝਣ।

ਬਾਰੀਆਂ ਬੂਹੇ ਘਰਾਂ ਦੇ ਬੰਦ ਕਿਉਂ ਹਨ, 

ਫੈਲਿਆ ਹੋਇਆ ਹੈ ਹਰ ਪਾਸੇ ਜੇ ਚਾਨਣ।

📝 ਸੋਧ ਲਈ ਭੇਜੋ