ਰੂਪ ਉਹ ਜਗਦਾ ਦੀਵਾ ਏ, ਜੋ ਚਾਨਣ ਕਰੇ ਚੁਫੇਰੇ

ਰਾਹੀਆਂ ਨੂੰ ਇਹ ਰਾਹ ਦਸਦਾ, ਜ਼ੁਲਫ਼ ਦੇ ਵਿਚ ਹਨੇਰੇ

ਨਵੀਂ ਜਵਾਨੀ ਦਾ ਲਹੂ 'ਆਸੀ', ਇਹਦੇ ਵਿਚ ਇਉਂ ਭੱਖੇ,

ਸੂਰਜ ਦੀ ਜਿਉਂ ਲਾਲੀ ਭੱਖੇ, ਚੜ੍ਹਦੇ ਵਲ ਸਵੇਰੇ

📝 ਸੋਧ ਲਈ ਭੇਜੋ