ਰੂਸ ਰੂਸੀਆਂ ਦਾ ਚੀਨ ਚੀਨੀਆਂ ਦਾ

ਰੂਸ ਰੂਸੀਆਂ ਦਾ ਚੀਨ ਚੀਨੀਆਂ ਦਾ,

ਏਧਰ ਮੁਲਕ ਜਾਪਾਨ ਜਾਪਾਨੀਆਂ ਦਾ

ਜਗਹ ਜਗਹ ਉੱਤੇ ਮੱਲ ਮਾਰ ਬੈਠੇ,

ਇੰਗਲਸਤਾਨ ਨਾਲੇ ਇੰਗਲਸਤਾਨੀਆਂ ਦਾ

ਹੋਇਆ ਹੈ ਫਰਾਂਸ ਫਰਾਂਸੀਸੀਆਂ ਦਾ,

ਤੋੜੇ ਨਾਲ ਤਹਿਰਾਨ ਤਹਿਰਾਨੀਆਂ ਦਾ

ਅਫ਼ਗਾਨਿਸਤਾਨ ਹੋਇਆ ਹੈ ਅਫ਼ਗਾਨੀਆਂ ਦਾ,

ਤੁਰਕਸਤਾਨ ਨਾਲੇ ਤੁਰਕਸਤਾਨੀਆਂ ਦਾ

ਇਹ ਕਿੱਡੀ ਹੈ ਗੱਲ ਹੈਰਾਨੀਆਂ ਦੀ,

ਹਿੰਦੋਸਤਾਨ ਨਹੀਂ ਹਿੰਦੋਸਤਾਨੀਆਂ ਦਾ

📝 ਸੋਧ ਲਈ ਭੇਜੋ