ਓਹ ਵੀ ਦਿਨ ਅਖ਼ੀਰ ਨੂੰ ਜਾਣਾ,

ਮੈਨੂੰ ਹੇਠ ਜ਼ਮੀਨ ਦੇ ਪਏ ਸਾਉਣਾ

ਰੱਬਾ ਮਿਹਰ ਕਰ, ਬਖ਼ਸ਼ ਗੁਨਾਹ ਮੇਰੇ,

ਓੜਕ ਤੂੰ ਹੀ ਗੁਨਾਹੀਂ ਨੂੰ ਮੁੱਖ ਲਾਉਣਾ

ਇਸੇ ਤਰ੍ਹਾਂ ਜੇ ਗੋਰ ਦੀ ਅੱਗ ਸਾਈਆਂ,

ਸਾਡਾ ਧਰਤੀ ਦੇ ਹੇਠ ਹੈ ਤਨ ਤਾਉਣਾ

ਉਪਰ ਧਰਤੀ ਦੇ ਆਪ ਹੀ ਦੱਸ ਸਾਈਆਂ,

ਅੱਲਾ ਵਾਲਿਆਂ ਕਿੱਥੇ ਆਰਾਮ ਪਾਉਣਾ

📝 ਸੋਧ ਲਈ ਭੇਜੋ