ਦਿਲਾ ਏਸ ਦੇ ਫ਼ਿਕਰ ਤੋਂ ਬਾਜ਼ ਜਾ,

ਕੂੜਾ ਇਹ ਜਹਾਨ ਹੈ ਬਾਜ਼ ਜਾ

ਪਰ੍ਹਾਂ ਹੂੰਝ ਦੇ ਖ਼ਾਮ ਖ਼ਿਆਲੀਆਂ ਨੂੰ,

ਇਹ ਤਾਂ ਵਹਿਮ ਗੁਮਾਨ ਹੈ ਬਾਜ਼ ਜਾ

ਇਹਨਾਂ ਇਸ਼ਰਤਾਂ ਵਿਚ ਜੋ ਖ਼ੁਸ਼ੀ ਹੋਵੇ,

ਹੁੰਦਾ ਉਹ ਨਦਾਨ ਹੈ ਬਾਜ਼ ਜਾ

ਦੁਨੀਆਂ ਆਪ ਝੂਠੀ ਇਹਦਾ ਮੋਹ ਝੂਠਾ,

ਝੂਠੀ ਏਸ ਦੀ ਸ਼ਾਨ ਹੈ ਬਾਜ਼ ਜਾ

📝 ਸੋਧ ਲਈ ਭੇਜੋ