ਰੱਬਾ ਮੇਰਿਆ ਮੇਰੇ ਤੇ ਮੇਹਰ ਰੱਖੀਂ,

ਕਿਸੇ ਤਕ ਨਾ ਮੇਰੀ ਰਸਾਈ ਹੋਵੇ

ਨਾ ਮੈਂ ਆਸ ਵਫ਼ਾ ਦੀ ਕਦੇ ਰੱਖਾਂ,

ਨਾ ਹੀ ਕਿਸੇ ਦੇ ਨਾਲ ਅਸ਼ਨਾਈ ਹੋਵੇ

ਫਸਿਆ ਮੈਂ ਚੁਰਾਸੀ ਦੇ ਗੇੜ ਅੰਦਰ,

ਬਸ ਇਸ ਤਰ੍ਹਾਂ ਘੁੰਮ ਘੁਮਾਈ ਹੋਵੇ

ਤੇਰੇ ਫ਼ਜ਼ਲ ਤੇ ਤੇਰੀਆਂ ਰਹਿਮਤਾਂ ਬਿਨ,

ਮੁਮਕਿਨ ਮੇਰੀ ਨਾ ਸਾਈਆਂ ਰਿਹਾਈ ਹੋਵੇ

📝 ਸੋਧ ਲਈ ਭੇਜੋ