ਹਰ ਕੋਈ ਖ਼ੁਦਾ ਤੋਂ ਮੰਗਦਾ ਹੈ,

ਕੋਈ ਮਾਲ ਮੰਗੇ ਕੋਈ ਦੀਨ ਮੰਗੇ

ਕੋਈ ਮੰਗੇ ਖ਼ੁਦਾ ਤੋਂ ਪਰੀ ਚਿਹਰਾ,

ਕੋਈ ਚਾਂਦਨੀ ਬਦਨ ਹੁਸੀਨ ਮੰਗੇ

ਮੇਰਾ ਦਿਲ ਤਾਂ ਕੁਛ ਵੀ ਮੰਗਦਾ ਨਹੀਂ,

ਨਾ ਹੀ 'ਸੁਆਦ' ਮੰਗੇ, ਨਾ ਹੀ 'ਸੀਨ' ਮੰਗੇ

ਹੋਰ ਮੰਗਣਾ ਦੁੱਖਾਂ ਸਿਰ ਦੁੱਖ ਸਮਝੇ,

ਮੰਗੇ ਇਹ ਤਾਂ ਵਸਲ-ਤਸਕੀਨ ਮੰਗੇ

📝 ਸੋਧ ਲਈ ਭੇਜੋ