ਛੱਡ 'ਸਰਮਦਾ, ਗਿਲੇ ਗੁਜ਼ਾਰਿਸ਼ਾਂ ਨੂੰ,

ਮੇਰੀ ਗੱਲ ਤੇ ਜ਼ਰਾ ਵਿਚਾਰ ਕਰ ਲੈ

ਦੋ ਜਿਹੜੀਆਂ ਤੈਨੂੰ ਮੈਂ ਦੱਸਦਾ ਹਾਂ,

ਕੋਈ ਇੱਕ ਤੂੰ ਉਹਨਾਂ 'ਚੋਂ ਕਾਰ ਕਰ ਲੈ

ਜਾਂ ਤਾਂ ਮੰਨ ਰਜ਼ਾ ਮਹਿਬੂਬ ਦੀ ਨੂੰ,

ਤਨ-ਭੇਟ ਤੂੰ ਓਹਦੇ ਦਰਬਾਰ ਕਰ ਲੈ

ਜਾਂ ਫਿਰ ਖ਼ੁਦਾ ਦੇ ਰਾਹ ਉੱਤੇ,

ਉੱਠ ! ਆਪਣੀ ਜਾਨ ਨਿਸਾਰ ਕਰ ਲੈ

📝 ਸੋਧ ਲਈ ਭੇਜੋ