ਮਿਲੇ ਓਸ ਨੂੰ ਅਸਲ ਵਿੱਚ ਜ਼ਿੰਦਗਾਨੀ,

ਪਹਿਲਾਂ ਹਸਤੀ ਜੋ ਆਪਣੀ ਮਾਰਦਾ

ਇਹ ਓਸ ਨੂੰ ਮਰਤਬਾ ਨਹੀਂ ਮਿਲਦਾ,

ਜਿਹੜਾ ਰਾਹ ਵਿਚ ਹੌਸਲਾ ਹਾਰਦਾ

ਸ਼ਮ੍ਹਾਂ ਵਾਂਗਰਾਂ ਸੜੇ ਨਾ ਬਲੇ ਜਿਹੜਾ,

ਵਾਕਿਫ਼ ਜ਼ਰਾ ਨਾ ਉਹ ਇਸਰਾਰ ਦਾ

ਓਹਦੇ ਭਾਗ ਵਿੱਚ ਘੋਰ ਅੰਧਿਆਰ ਸਮਝੋ,

ਬਾਤਨ ਵਿੱਚ ਨਾ ਨੂਰ ਕਰਤਾਰ ਦਾ

📝 ਸੋਧ ਲਈ ਭੇਜੋ