ਸ਼ੱਕ ਜ਼ਰਾ ਨਾ ਏਸ ਦੇ ਵਿੱਚ 'ਸਰਮਦ',

ਬੜੀ ਇਸ਼ਕ ਨੇ ਮੇਰੀ ਰੁਸਵਾਈ ਕੀਤੀ

ਪਾਗਲ, ਮਸਤ, ਸ਼ਰਾਬੀਆਂ ਵਾਂਗ ਕੀਤਾ,

ਬਾਹਲੀ ਜੱਗ ਤੇ ਜੱਗ-ਹਸਾਈ ਕੀਤੀ

ਵਿੱਚ ਰਾਹ ਮਹਿਬੂਬ ਦੇ ਖ਼ਾਕ ਵਾਂਗਰ,

ਮੇਰੇ ਨੰਗੇ ਸਰੀਰ ਸਮਾਈ ਕੀਤੀ

ਓਹ ਵੀ ਬਾਕੀ ਤਲਵਾਰ ਨਾ ਰਹਿਣ ਦਿੱਤੀ,

ਇੱਕੋ ਵਾਰ ਦੇ ਨਾਲ ਸਫ਼ਾਈ ਕੀਤੀ

📝 ਸੋਧ ਲਈ ਭੇਜੋ