ਸੋਨੇ, ਚਾਂਦੀ ਦੀ ਹਿਰਸ ਹਵਾ ਉੱਪਰ,

ਕਾਬੂ ਜੋ ਵੀ ਆਦਮੀ ਪਾ ਜਾਏ

ਕੋਈ ਸ਼ੱਕ ਨਾ ਫੇਰ ਮਹਿਬੂਬ ਸੋਹਣਾ,

ਓਹਦੇ ਪਹਿਲੂ ਵਿੱਚ ਮਲਕੜੇ ਜਾਏ

ਜੇਕਰ ਹੱਥ ਨਸੀਬ ਦਾ ਹੋਏ ਧਾਗਾ,

ਆਦਮ ਰੱਬ ਨੂੰ ਪੌੜੀਆਂ ਲਾ ਜਾਏ

ਕੀਨਾ ਓਸ ਦੇ ਨਾਲ ਨਾ ਕਦੇ ਕਰੀਏ,

ਜਿਸ ਤੇ ਮਿਹਰਬਾਂ ਹੋ ਖ਼ੁਦਾ ਜਾਏ

📝 ਸੋਧ ਲਈ ਭੇਜੋ