ਪਾਪ ਪੁੰਨ ਜੇ ਕਿਸੇ ਦੇ ਅੱਖ ਤੇਰੀ,

ਐਵੇਂ ਕਿਧਰੇ ਸਬੱਬ ਦੇ ਨਾਲ ਵੇਖੇ

ਉਸ ਨੂੰ ਚਾਹੀਦਾ ਪਾਪ ਤੇ ਪੁੰਨ ਤੇਰੇ,

ਓਸ ਤੱਕਣੀ ਦੇ ਨਾਲ ਨਾਲ ਵੇਖੇ

ਸੱਚਾ ਵੱਧ ਨਾ ਏਸ ਤੋਂ ਪੁੰਨ ਕੋਈ,

ਪੁੰਨ ਹੋਰ ਵੀ ਭਾਵੇਂ ਕਮਾਲ ਵੇਖੇ

ਅੰਦਰ ਆਪਣੇ ਝਾਤੀਆਂ ਮਾਰ ਮੀਆਂ,

ਨਜ਼ਰ ਤੈਂਡੜੀ ਵੀ ਤੇਰਾ ਹਾਲ ਵੇਖੇ

📝 ਸੋਧ ਲਈ ਭੇਜੋ