ਸਿਰ ਦੇ ਭਾਰ ਮੈਂ ਯਾਰ ਦੀ ਗਲੀ ਜਾਵਾਂ,

ਇਉਂ ਆਸ਼ਕੀ ਰਸਮ ਨਿਭਾਈ ਜਾਵਾਂ

ਰਿਹਾ ਸਿਰ ਨਾ, ਲੱਥ ਗਏ ਪੈਰ ਮੇਰੇ,

ਰੱਬਾ ਫੇਰ ਵੀ ਦਾਈਆ ਪੁਗਾਈ ਜਾਵਾਂ

ਹੋਸ਼ ਅਕਲ ਟਿਕਾਣੇ ਤੇ ਹੈ ਮੇਰੀ,

ਕਾਹਨੂੰ ਜੁਤੀਆਂ ਸ਼ੀਸ਼ ਤੇ ਚਾਈ ਜਾਵਾਂ

ਪਾਗਲ ਨਹੀਂ, ਕਿ ਲਾਹ ਦਸਤਾਰ ਸਿਰ ਤੋਂ,

ਕੋਈ ਵੱਖਰਾ ਸਾਂਗ ਬਣਾਈ ਜਾਵਾਂ

📝 ਸੋਧ ਲਈ ਭੇਜੋ