ਝਾਤੀ ਮਾਰ ਕੇ ਵੇਖ ਉਜਾੜ ਅੰਦਰ,

ਤੇਰੇ ਸਿਰ ਤੇ ਕੂਕਦਾ ਕਾਲ ਆਏ

ਮਾੜਾ ਹੁੰਦਾ ਅੰਜਾਮ ਹੈ ਇਸ਼ਰਤਾਂ ਦਾ,

ਕਿਸੇ ਕੰਮ ਨਾ ਜੋੜਿਆ ਮਾਲ ਆਏ

ਮਾਲ ਜੋੜੀ ਦਾ ਡੋਲ੍ਹ ਕੇ ਲਹੂ ਮੁੜ੍ਹਕਾ,

ਇਸ ਤੋਂ ਅੰਤ ਨੂੰ ਬੜਾ ਮਲਾਲ ਆਏ

ਨਾਲ ਵਖ਼ਤਾਂ ਦੇ ਧਨ ਤੇ ਮਾਲ ਆਏ,

ਕਰ ਕੇ ਸਦਾ ਪਰ ਓਹ ਪਾਮਾਲ ਜਾਏ

📝 ਸੋਧ ਲਈ ਭੇਜੋ