ਮੇਰੇ ਮਿੱਤਰਾ ਗਹੁ ਦੇ ਨਾਲ ਵੇਖੀਂ,

ਮੇਰਾ ਫ਼ਲਸਫ਼ਾ, ਫ਼ਿਕਰ, ਗਿਆਨ ਮੇਰਾ

ਵਿੱਚ ਮਿਹਰ, ਵਫ਼ਾ, ਮੁਹੱਬਤਾਂ ਦੇ,

ਸਾਨੀ ਕੋਈ ਨਾ ਏਸ ਜਹਾਨ ਮੇਰਾ

ਮਾਲਕ ਮੈਂ ਹਾਂ ਕੁੱਲ ਸਚਾਈਆਂ ਦਾ,

ਰਹਿੰਦਾ ਸਦਾ ਹੀ ਰੂਪ ਜਵਾਨ ਮੇਰਾ

ਮੈਨੂੰ ਵਾਂਗ ਕਿਤਾਬ ਦੇ ਫੋਲ ਵੇਖੀਂ,

ਹਰ ਸਫ਼ੇ ਵਿਚ ਪੜ੍ਹ ਬਿਆਨ ਮੇਰਾ

📝 ਸੋਧ ਲਈ ਭੇਜੋ