ਧਰਕੇ ਧਿਆਨ ਮਹਿਬੂਬ ਦਾ ਦਿਲ ਅੰਦਰ,

ਸਦਾ ਚਿੱਤ ਆਨੰਦ ਮਸਰੂਰ ਕਰ ਲੈ

ਦੌਲਤ ਇਹ ਤਾਂ ਕਦੇ ਨਿਖੁੱਟਦੀ ਨਹੀਂ,

ਭਰ ਲੈ ਝੋਲੀਆਂ ਘਰ ਭਰਪੂਰ ਕਰ ਲੈ

ਏਸ ਗੱਲ ਤੋਂ ਕਦੇ ਵੀ ਰੰਜ ਕੋਈ ਨਾ,

ਤੂੰ ਵੀ ਆਪਣੇ ਰੰਜ ਨੂੰ ਦੂਰ ਕਰ ਲੈ

ਸੌਦਾ ਇਹ ਮੁਨਾਫ਼ੇ ਹੀ ਬਖ਼ਸ਼ਦਾ ਹੈ,

ਇਹ ਸੌਦਾ ਤੂੰ ਯਾਰ ਜ਼ਰੂਰ ਕਰ ਲੈ

📝 ਸੋਧ ਲਈ ਭੇਜੋ