ਗ਼ਮ ਇਸ਼ਕ ਦਾ ਖਾਏ ਤਾਂ ਦਿਲ ਮੁਰਦਾ,

ਸਦਾ ਜੀਊਂਦਿਆਂ ਵਿੱਚ ਜ਼ਰੂਰ ਹੋਵੇ

ਤੂੰ ਵੀ ਏਤਰਾਂ ਜ਼ਿੰਦਗੀ ਪਾ ਅਬਦੀ,

ਇਹ ਇਸ਼ਕ ਦਾ ਸਦਾ ਦਸਤੂਰ ਹੋਵੇ

ਲੁਤਫ਼ ਓਹਦਿਆਂ ਚੁੰਮਣਾਂ, ਜੱਫ਼ੀਆਂ ਦਾ,

ਲੈਣਾ ਤੈਨੂੰ ਵੀ ਜੇਕਰ ਮਨਜ਼ੂਰ ਹੋਵੇ

ਇਕ ਸਵਾਸ ਨਾ ਓਸ ਤੋਂ ਵੱਖ ਹੋਵੇ,

ਤੇਰਾ ਯਾਰ ਦੇ ਦਿਲ ਹਜ਼ੂਰ ਹੋਵੇ

📝 ਸੋਧ ਲਈ ਭੇਜੋ