ਰਬੜ ਦੀ ਗੁੱਡੀ

ਮੈਂ ਰਬੜ ਦੀ ਗੁੱਡੀ ਨਹੀਂ ਹਾਂ  

ਜਿਸ ਨਾਲ ਜਦੋਂ ਤੇਰਾ ਜੀਅ ਕਰੇ ਖੇਡ ਲਿਆ ਕਰੇਂਗਾ

ਫਿਰ ਸਜਾ ਦਏਂਗਾ

 ਕਿਸੇ ਸ਼ੀਸ਼ੇ ਦੀ ਅਲਮਾਰੀ ਵਿੱਚ  

ਮੈਂ ਤਾਂ ਸਿਗਰੇਟ ਹਾਂ  

ਜਦ ਤਕ ਧੁਖ਼ੇਗੀ

 ਆਨੰਦ ਦਏਗੀ 

 ਖ਼ਤਮ ਹੋ ਜਾਏਗੀ

ਫੇਰ  

ਤੂੰ ਯਾਦ ਕਰੇਗਾ 

ਪਰ ਵੇਖ ਨਾ ਸਕੇਗਾ

📝 ਸੋਧ ਲਈ ਭੇਜੋ