ਰੁਤਬਾ, ਦੌਲਤ ਤੇ ਸ਼ੌਹਰਤ,
ਬੰਦੇ ਨੂੰ ਵੱਡਾ ਕਰ ਦਿੰਦੇ ਨੇ।
ਵੱਡੇ ਬੰਦੇ ਅਕਸਰ ਲੋਕੋ,
ਛੋਟਿਆਂ ਨੂੰ ਭੁੱਲ ਜਾਂਦੇ ਨੇ।
ਓ ਯਾਰਾ, ਮਨ ਦੇ ਮੈਲੇ
ਤੇ ਤਨ ਦੇ ਸੋਹਣੇ ਜੋ।
ਸੀਰਤ ਕਿਹੜਾ ਵੇਖੇ
ਸੂਰਤ ਉੱਤੇ ਡੁੱਲ ਜਾਂਦੇ ਨੇ।
ਵੱਡ ਵਡੇਰੇ ਜਿਸ ਨੇ
ਆਪਣੇ ਯਾਦ ਨਾ ਰੱਖੇ ਜੀ।
ਰੋਲਣ ਵਾਲੇ ਰੋਲ ਦਿੰਦੇ
ਜਾਂ ਆਪੇ ਹੀ ਰੁਲ ਜਾਂਦੇ ਨੇ।
ਹੱਕ ਤੇ ਸੱਚ ਦਾ ਨਾਅਰਾ
ਮਰਦ ਦਲੇਰ ਹੀ ਲਾਉਂਦਾ ਏ।
ਨਹੀਂ ਤਾਂ ਬਹੁਤ ਬੰਦੇ ਇੱਥੇ
ਕੌਡੀਆਂ ਦੇ ਭਾਅ ਤੁਲ ਜਾਂਦੇ ਨੇ।
ਸਵੈਚ ਲੋਕਾਂ ਨੂੰ ਦੱਸੋ
ਏਕਾ ਕਰਕੇ ਰੱਖਣ ਜਿਹੜੇ।
ਤਖ਼ਤਾਂ ਉੱਤੇ ਉਨ੍ਹਾਂ ਦੇ ਹੀ
ਵੇਖੀਂ ਝੰਡੇ ਝੁੱਲ ਜਾਂਦੇ ਨੇ।