ਰੁਤਬੇ ਤਾਂ ਜੁਰਾਬਾਂ ਹਨ

ਰਿਸ਼ਤਿਆਂ ਦੇ ਪਵਿੱਤਰ ਮੰਦਰ ਵਿੱਚ

ਕਦੇ ਇਨ੍ਹਾਂ ਸਮੇਤ ਨਾ ਵੜੋ!

ਤੁਹਾਡੇ ਪੈਰਾਂ ਨੂੰ ਧਰਤੀ ਦੀ ਛੋਹ ਨਸੀਬ ਨਹੀਂ ਹੁੰਦੀ

ਸਰਦੀ ਗਰਮੀ ਤਪਸ਼ ਤੇ ਠੰਢਕ ਤੋਂ

ਆਦਮੀ ਨਾਵਾਕਿਫ਼ ਰਹਿ ਜਾਂਦਾ ਹੈ

ਜੁਰਾਬਾਂ ਸਮੇਤ

ਇਸ ਤੋਂ ਪਹਿਲਾਂ ਕਿ

ਰੁਤਬਾ ਆਦਮੀ ਨੂੰ ਜੁਰਾਬ ਬਣਾ ਦੇਵੇ

ਨਾਈਲੋਨ ਦੀ ਜੁਰਾਬ

ਹਰ ਪੈਰ ਨੂੰ ਪੂਰੀ ਆਉਣ ਦੇ ਕਾਬਿਲ

ਸੁਚੇਤ ਹੋ ਜਾਉ !

ਇਹ ਜੁਰਾਬ ਤੁਹਾਨੂੰ

ਜਜ਼ਬ ਕਰ ਸਕਦੀ ਹੈ ਆਪਣੇ-ਆਪ ਵਿੱਚ

ਪੈਰਾਂ ਵਿੱਚ ਪਈ ਜੁਰਾਬ ਬਣਨ ਤੋਂ ਪਹਿਲਾਂ

ਧਰਤੀ ਦੀ ਠੰਢਕ ਤੇ ਤਪਸ਼ ਨਾਲ ਰਿਸ਼ਤਾ ਜੋੜੋ !

📝 ਸੋਧ ਲਈ ਭੇਜੋ