ਰੁੱਤ ਬੀਤੀ ਨਹੀਂ ਹਨੇਰੇ ਦੀ।
ਬਾਤ ਕਰਦੇ ਹੋ ਕਿਉਂ ਸਵੇਰੇ ਦੀ।
ਮੈਂ ਹਾਂ ਆਵਾਰਗੀ ਦਾ ਸ਼ੈਦਾਈ,
ਮੈਨੂੰ ਚਾਹਤ ਨਹੀਂ ਬਸੇਰੇ ਦੀ।
ਕਾਸ਼ ਨੀਅਤ ਅਸੀਂ ਸਮਝ ਲੈਂਦੇ,
ਅਪਣੇ ਦਿਲਬਰ ਦੀ ਉਸ ਲੁਟੇਰੇ ਦੀ।
ਹੱਦ ਟੁੱਟੇਗੀ ਕਿਸ ਤਰ੍ਹਾਂ ਆਖ਼ਿਰ,
ਮੇਰੀ ਮਜਬੂਰੀਆਂ ਦੇ ਘੇਰੇ ਦੀ।
ਮੈਨੂੰ ਅੱਜ ਵੀ ਯਕੀਨ ਹੈ ਇਹ ‘ਸ਼ਸ਼ੀ’,
ਸੋਚ ਬਦਲੇਗੀ ਤੇਰੇ ਮੇਰੇ ਦੀ।