ਸਾਡੇ ਆਂਗਨ ਅੰਦਰ ਜਿਹੜਾ ਅੱਜ ਗੁਲਾਬ ਹੁਲਸਾਇਆ

ਸਾਡੇ ਆਂਗਨ ਅੰਦਰ ਜਿਹੜਾ ਅੱਜ ਗੁਲਾਬ ਹੁਲਸਾਇਆ,

ਆਖੇ, "ਵੇਖੋ ! ਹੱਸਦਾ ਹੱਸਦਾ ਮੈਂ ਦੁਨੀਆਂ ਵਿਚ ਆਇਆ

ਫਿਰ ਝਬਦੇ ਮੈਂ ਖੋਲ੍ਹ ਕੇ ਅਪਣੀ ਥੈਲੀ ਦੀ ਪਟ-ਝਾਲਰ

ਮਹਿਕਾਂ ਦਾ ਅਨਮੋਲ ਖ਼ਜ਼ਾਨਾ ਚਾਰੇ ਧਾਮ ਲੁਟਾਇਆ

 

📝 ਸੋਧ ਲਈ ਭੇਜੋ