ਸਭ ਤੋਂ ਖਤਰਨਾਕ

ਸਭ ਤੋਂ ਖਤਰਨਾਕ ਹੁੰਦਾ ਹੈ, 

ਮੁਰਦਾ ਸ਼ਾਂਤੀ ਨਾਲ ਭਰ ਜਾਣਾ। 

ਨਾ ਹੋਣਾ ਤੜਪ ਦਾ, 

ਸਭ ਕੁਝ ਸਹਿਣ ਕਰ ਜਾਣਾ। 

ਘਰਾਂ ਤੋਂ ਨਿੱਕਲਣਾ ਕੰਮ ਤੇ, 

ਤੇ ਕੰਮ ਤੋਂ ਘਰ ਆਉਣਾ। 

ਸਭ ਤੋਂ ਖਤਰਨਾਕ ਹੁੰਦਾ ਹੈ, 

ਸਾਡੇ ਸੁਪਨਿਆਂ ਦਾ ਮਰ ਜਾਣਾ।

📝 ਸੋਧ ਲਈ ਭੇਜੋ