ਸੱਚੇ ਤਬੀਬ ਦਾ ਮਾਣ

ਮੈਂ ਬੀਮਾਰ ਰੋਗ ਅਤਿ ਭਾਰੀ, 

ਕਾਰੀ ਕਰੇ ਨਾ ਕੋਈ, 

ਸਾਫ਼ ਜਵਾਬ ਸਿਆਣਿਆਂ ਦਿੱਤੇ, 

ਫਾਹਵੀ ਹੋ ਹੋ ਰੋਈ। 

ਢੱਠੀ ਗੁਰ ਨਾਨਕ ਦਵਾਰੇ, 

ਵੈਦ ਅਰਸ਼ ਦਾ ਤੂੰਹੀਉਂ

ਹਾਂ ਬੀਮਾਰ ਖ਼ੁਸ਼ੀ ਪਰ ਡਾਢੀ, 

ਪਾ ਤੇਰੇ ਦਰ ਢੋਈ।

📝 ਸੋਧ ਲਈ ਭੇਜੋ