ਸਾਡੇ ਘਰੇ ਕੁੜੀ

ਲੋਹੜੀ ਦੀਆਂ ਰੌਣਕਾਂ ਵਧਾਉਣ ਗਈ।

ਸਾਡੇ ਘਰੇ ਕੁੜੀ ਇਹੇ ਕੌਣ ਗਈ……?

ਨਿੱਕੀ ਜਿਹੀ ਜਿੰਦ ਕਿਲਕਾਰੀਆਂ ਹੈ ਮਾਰਦੀ।

ਤਪਦੇ ਜੋ ਸੀਨੇ ਪਲਾਂ-ਛਿਣਾ ਵਿੱਚ ਠਾਰਦੀ।

ਗੀਤ ਸਾਥੋਂ ਲੋਹੜੀ ਦੇ ਗਵਾਉਣ ਗਈ,

ਸਾਡੇ ਘਰੇ ਕੁੜੀ ਇਹੇ ਕੌਣ ਗਈ……?

ਵਾਰੋ-ਵਾਰੀ ਫੜ੍ਹ ਅਸੀਂ ਗੋਦੀ ਚੁੱਕਏ।

ਠੰਡ ਤੋਂ ਬਚਾਉਣੀ ਕੰਬਲੀ ਨਾਲ ਢਕੀਏ।

ਵਿਹਲਿਆਂ ਨੂੰ ਸਾਨੂੰ ਆਹਰੇ ਲਾਉਣ ਗਈ,

ਸਾਡੇ ਘਰੇ ਕੁੜੀ ਇਹੇ ਕੌਣ ਗਈ……?

ਅੱਖਰ ਕਢਾਇਆ 'ਕੱਕਾ' ਪੰਡਿਤ ਨੇ ਦੱਸਿਆ।

ਨਾਮ ਹੈ ਕ੍ਰਿਸ਼ੀਕਾ ਜੋ ਭੂਆ ਇਹਦੀ ਰੱਖਿਆ।

ਚਾਅ ਸਾਡੇ ਅੰਬਰੀਂ ਚੜ੍ਹਾਉਣ ਗਈ,

ਸਾਡੇ ਘਰੇ ਕੁੜੀ ਇਹੇ ਕੌਣ ਗਈ……?

ਸਾਡੇ ਨਾਲ ਹੁਣ ਇਹਦਾ ਨਾਤਾ ਜੁੜ ਗਿਆ ਹੈ।

ਸਾਡਿਆਂ ਦਿਲਾਂ 'ਚ ਇਹਦਾ ਦਿਲ ਮਿਲ ਗਿਆ ਹੈ।

ਸਾਡਾ ਇਹੇ ਨਾਂ ਚਮਕਾਉਣ ਗਈ,

ਸਾਡੇ ਘਰੇ ਕੁੜੀ ਇਹੇ ਕੌਣ ਗਈ……?

ਕੇ ਕਿੰਨੀ ਵਾਰੀ ਇਹਦਾ ਸੰਕਟ ਹੈ ਟਲਿਆ।

ਸਾਡੀਆਂ ਮੁਹੱਬਤਾਂ 'ਚ ਮੋਹ ਇਹਦਾ ਰਲਿਆ।

ਠੰਡ ਸਾਡੇ ਸੀਨਿਆਂ 'ਚ ਪਾਉਣ ਗਈ,

ਸਾਡੇ ਘਰੇ ਕੁੜੀ ਇਹੇ ਕੌਣ ਗਈ……?

ਸਾਡੇ ਘਰੇ ਕੇ ਇਹ ਖਾਨਦਾਨੀ ਹੋ ਗਈ।

ਘਰ ਦੀ ਸੁਆਣੀ ਇਹਦੀ ਦਾਦੀ-ਨਾਨੀ ਹੋ ਗਈ।

ਚਾਚੇ-ਤਾਏ-ਬਾਬੇ ਕਹਿ ਬੁਲਾਉਣ ਗਈ,

ਸਾਡੇ ਘਰੇ ਕੁੜੀ ਇਹੇ ਕੌਣ ਗਈ……?

📝 ਸੋਧ ਲਈ ਭੇਜੋ