ਸਾਈਂ ਲਈ ਤੜਪ

‘ਤੜਪ-ਗੋਪੀਆਂ' ਕ੍ਰਿਸ਼ਨ ਮਗਰ ਜੋ 

ਲੋਕੀਂ ਪਏ ਸੁਣਾਵਨ, 

'ਲੁੱਛਣ-ਸੱਸੀ' ਪੁੰਨੂ ਪਿੱਛੇ 

ਜੋ ਥਲ ਤੜਫ ਦਿਖਾਵਨ, 

ਰਾਂਝੇ ਮਗਰ ਹੀਰ ਦੀ ਘਾਬਰ, 

ਮਜਨੂੰ ਦਾ ਸੁਕ ਜਾਣਾ,

ਨਹੀਂ 'ਮੋਹ-ਨਜ਼ਾਰੇ' ਦਿਸਦੇ, 

ਕੁਈ ਰਮਜ਼ ਛਿਪਾਵਨ