ਸ਼ਾਇਰ ਆਪਣੇ ਖ਼ਿਆਲਾਂ 'ਚ ਰਹਿਣ ਵਾਲੇ

ਸ਼ਾਇਰ ਆਪਣੇ ਖ਼ਿਆਲਾਂ 'ਚ ਰਹਿਣ ਵਾਲੇ,

ਡਿੱਗਣ ਅਰਸ਼ ਉੱਤੋਂ ਕਦੀ ਤੂਰ ਉੱਤੋਂ

ਸਭ ਨੂੰ ਵੇਖਦੇ, ਇਹਨਾਂ ਨੂੰ ਕੌਣ ਵੇਖੇ,

ਰੌਸ਼ਨ ਅੱਖਾਂ ਨੇ ਰੱਬ ਦੇ ਨੂਰ ਉੱਤੋਂ

ਚੰਗਾ ਸ਼ੇਅਰ ਜੇ ਹੋਵੇ ਤੇ ਤੋੜੀਆਂ ਨੇ,

ਫੈਜ਼ ਪਾਏ ਨੇ ਫੈਜ਼ ਗੰਜੂਰ ਉੱਤੋਂ

'ਦਾਮਨ' ਮਸਲਾ ਖੁਰਾਕ ਤੇ ਬਹਿਸ ਕਰਦੇ,

ਰੋਟੀ ਆਪ ਨੇ ਖਾਂਦੇ ਤੰਦੂਰ ਉੱਤੋਂ

📝 ਸੋਧ ਲਈ ਭੇਜੋ