ਸੁਘੜ ਜਨਾਂ ਦੀ ਸੰਗਤ ਸਦਕੇ ਬੀਜ ਸਮਝ ਦਾ ਪਾਇਆ

ਸੁਘੜ ਜਨਾਂ ਦੀ ਸੰਗਤ ਸਦਕੇ ਬੀਜ ਸਮਝ ਦਾ ਪਾਇਆ,

ਘਾਲ ਘਾਲ ਕੇ ਗੋਡੀ ਕੀਤੀ, ਮੁੜ੍ਹਕੇ ਨਾਲ ਸਿੰਜਾਇਆ

ਪੱਕੀ ਫ਼ਸਲ ਤਾਂ ਵਾਢੀ ਪਾਈ, ਪਰ ਨਸੀਬ ਕੀ ਆਇਆ-

ਪਾਣੀ ਵਾਕਰ ਤਾਂ ਆਇਆ ਸਾਂ, ਪਉਣ ਵਾਂਗ ਉੱਠ ਧਾਇਆ

 

📝 ਸੋਧ ਲਈ ਭੇਜੋ