ਸੁਣਿਐ ਚੀਤਾ ਤੇ ਵਣ-ਕਿਰਲਾ ਓਥੇ ਲਾਉਣ ਕਚਹਿਰੀ

ਸੁਣਿਐ ਚੀਤਾ ਤੇ ਵਣ-ਕਿਰਲਾ ਓਥੇ ਲਾਉਣ ਕਚਹਿਰੀ,

ਜਿੱਥੇ ਸਨ ਜਮਸ਼ੈਦ ਹੁਰਾਂ ਦੇ ਚਲਦੇ ਦੌਰ ਸੁਨਹਿਰੀ

ਤੇ ਬਹਿਰਾਮ, ਅਜ਼ੀਮ ਸ਼ਿਕਾਰੀ, ਸੁਣਿਐ ਉਸ ਦੇ ਸਿਰ ਨੂੰ

ਖੋਤੇ ਪਏ ਲਿਤਾੜਨ ਤੇ ਉਹ ਨੀਂਦ ਮਾਣੇ ਪਿਆ ਗਹਿਰੀ

 

📝 ਸੋਧ ਲਈ ਭੇਜੋ