ਤਦ ਮਿੱਟੀ ਦੇ ਠੂਠੇ ਨੂੰ ਮੈਂ ਲਾਏ ਬੁੱਲ੍ਹ ਤਿਹਾਏ

ਤਦ ਮਿੱਟੀ ਦੇ ਠੂਠੇ ਨੂੰ ਮੈਂ ਲਾਏ ਬੁੱਲ੍ਹ ਤਿਹਾਏ,

ਮਤੇ ਰਾਜ਼ ਹਸਤੀ ਦਾ ਮੈਨੂੰ ਉਸ ਵਿਚੋਂ ਮਿਲ ਜਾਏ

ਬੁਲ੍ਹਾਂ ਨੂੰ ਜਦ ਬੁਲ੍ਹ ਛੁਹੇ ਤਾਂ ਠੂਠਾ ਕਹਿ ਗਿਆ ਮੈਨੂੰ-

"ਪੀ ਲੈ ਹੁਣੇ ਕਿ ਮੋਇਆਂ ਮਗਰੋਂ ਪਰਤ ਨਾ ਕੋਈ ਆਏ ।"

 

📝 ਸੋਧ ਲਈ ਭੇਜੋ