ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ

ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ,

ਉਹਦੀ ਲਾਸ਼ ਦਾ ਖੁਰਾ ਨਾ ਦਿਸਦਾ

ਵਿਚੋਂ ਵਿਚ ਹੀ ਜਾਨ ਹੈ ਨਿਕਲ ਜਾਂਦੀ,

ਵਗਦਾ ਖ਼ੂਨ ਨਾ ਫੱਟ ਰਿਸਦਾ

ਓਹਨੇ ਖ਼ਾਕ ਸਾਡੀ ਉਡਾ ਦੇਣੀ,

'ਦਾਮਨ' ਸਾਥ ਦਿੱਤਾ ਅਸਾਂ ਜਿਸ ਦਾ

 

📝 ਸੋਧ ਲਈ ਭੇਜੋ