ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ

ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ,

ਜੇ ਮੈਂ ਖ਼ੁਸ਼ ਨਹੀਂ ਤੇ ਹੈਰਾਨ ਵੀ ਨਹੀਂ

ਮਾਲਾ ਫੇਰਨਾਂ, ਤਸਬੀਹ ਦਾ ਵਿਰਦ ਕਰਨਾਂ,

ਜੇ ਕੋਈ ਨਫ਼ਾ ਨਹੀਂ ਤੇ ਨੁਕਸਾਨ ਵੀ ਨਹੀਂ

ਮੰਨਾਂ ਮੂਰਤੀ, ਕਾਅਬੇ ਦੇ ਵੱਲ ਝੁਕਨਾਂ,

ਰਾਮ ਆਪਣਾ ਗ਼ੈਰ ਰਹਿਮਾਨ ਵੀ ਨਹੀਂ

ਜਦੋਂ ਖ਼ਿਆਲ ਆਉਂਦਾ ਉਹਦੀ ਬੰਦਗੀ ਦਾ,

ਰਹਿੰਦਾ ਨਹੀਂ ਹਿੰਦੂ, ਮੁਸਲਮਾਨ ਵੀ ਨਹੀਂ

ਉਹ ਖ਼ੁਦਾ ਮੇਰਾ, ਮੈਂ ਖ਼ੁਦਾਈ ਓਹਦੀ,

ਉਹਦੀ ਯਾਦ ਬਿਨ ਹੋਰ ਧਿਆਨ ਵੀ ਨਹੀਂ

'ਦਾਮਨ' ਪੀਵੇ ਸ਼ਰਾਬ ਤੇ ਕਰੇ ਸਜਦਾ,

ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ

📝 ਸੋਧ ਲਈ ਭੇਜੋ