ਮਾਹੀਆ ! ਤੇਰੀ ਉਡੀਕ,

ਕਰੀ ਚੱਲਾਂ ਕਦ ਤੀਕ ?

ਤੜਕਾ ਹੋਇਆ,

ਲਾਲੀ ਹੱਸੀ।

ਪੰਛੀ ਚਹਿਕੇ,

ਦੁਨੀਆਂ ਵੱਸੀ।

ਦਿਲ ਧੜਕੰਦਾ- ਮੁਠ ਵਿੱਚ ਫੜ੍ਹ ਕੇ,

ਰਾਹ ਮੈਂ ਤੱਕਿਆ, ਕੋਠੇ ਚੜ੍ਹ ਕੇ

ਜਾਏਂ ਕਿਤੇ ਨਜੀਕ,

ਮਾਹੀਆ ! ਤੇਰੀ ਉਡੀਕ,

ਕਰੀ ਚੱਲਾਂ ਕਦ ਤੀਕ?

📝 ਸੋਧ ਲਈ ਭੇਜੋ