ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ

ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ,

ਜੇਕਰ ਬੋਲਣ ਨਹੀਂ ਦੇਂਦਾ ਤਾਂ ਫੜਕਣ ਤੇ ਦੇ

ਜਿਹੜੇ ਤੀਰ ਤੂੰ ਮਾਰੇ ਨੇ ਵਿਚ ਸੀਨੇ,

ਜੇਕਰ ਕੱਢਣ ਨਹੀਂ ਦੇਂਦਾ ਤਾਂ ਰੜਕਣ ਤੇ ਦੇ

ਹੋ ਸਕਦਾ ਹਲਚਲ ਮਚਾ ਦੇਵੇ,

ਮੇਰੇ ਦਿਲ ਦੀ ਧੜਕਣ ਨੂੰ ਧੜਕਣ ਤੇ ਦੇ

'ਦਾਮਨ' ਖੁੱਸ ਗਏ ਪਰ, ਹੈ ਜੀਭ ਬਾਕੀ,

ਕੁਝ ਕਹਿਣ ਦੇ ਬੁੱਲ੍ਹਾਂ ਨੂੰ ਸੜਕਣ ਤੇ ਦੇ

📝 ਸੋਧ ਲਈ ਭੇਜੋ