ਜੀਕਣ ਦਿਹਾੜੀ ਲਾ ਕੇ ਸੂਰਜ ਤੁਰ ਜਾਂਦਾ ਏ ਕੱਲੇ-ਕੱਲੇ,
ਈਕਣ ਹਾਜ਼ਰੀ ਲਵਾ ਕੇ ਦੇਖਲੈ ਚੰਨ ਤਾਰੇ ਵੀ ਪਰਤ ਚੱਲੇ,
ਲਾ ਕੇ ਨੀਲੇ-ਪੀਲੇ ਅੰਬਰ ਉਡਾਰੀ ਪੰਛੀ ਵੀ ਆ ਗਏ ਥੱਲੇ,
ਛੱਡ ਇਹਨਾਂ ਦੀ ਦਿਲਬਰ ਮੇਰੇ ਤੂੰ ਦੱਸ ਕਦ ਆਉਣਾ ਘਰ ਵੱਲੇ।
ਉਡੀਕ ਤੇਰੀ ਵਿੱਚ ਰੋਜ਼ ਹੀ ਕੁਝ ਆਸ ਦਾ ਕੀੜਾ ਜਣਦਾ ਏ,
ਬੁਝਿਆ ਮਰਿਆ ਬਿਰਹਣ ਦਿਲ ਰਾਹਾਂ ਵਿੱਚ ਅੱਖ ਤਣਦਾ ਏ,
ਮੈਂ ਆਖਾਂ ਮੈਨੂੰ ਇਸ਼ਕ ਮਾਰਿਆ, ਉਹ ਕਹਿਣ ਰੋਗ ਪਾਗਲਪਨ ਦਾ ਏ,
ਜੇ ਜਾਣਾ ਤੇਰਾ ਬਣਦਾ ਸੀ ਤੇਰਾ ਮੁੜਣਾ ਵੀ ਤਾਂ ਬਣਦਾ ਏ।
ਰੋਜ਼ ਵਾਂਗਰ ਫਿਰ ਦੇਖਲੈ ਫੁੱਲ ਸੌਂ ਕੇ ਜਾਗ ਗਏ,
ਪਾਣੀ ਲਾ ਕੇ ਘਰ ਗਏ ਮਾਲੀ ਦੇਖ ਲੈ ਫਿਰ ਨੇ ਆ ਗਏ,
ਠੰਡੇ ਸਵੇਰੇ ਪੱਤੀਆਂ ਉੱਤੇ ਤੇਲ ਨਵੇਰੀ ਪਾ ਗਏ।