ਯੂਨੀਅਨ

ਜੇਕਰ ਆਪਣਾ ਟੋਟਰੂ ਗੰਜ ਹੋਵੇ, 

ਕੌਣ ਪਾਲਦਾ ਪਟੇ ਬੇਗਾਨਿਆਂ ਨੂੰ । 

ਬੂਝੜ ਤਾਅ ਹੈ ਮੁੱਛਾਂ ਨੂੰ ਦੇਈ ਫਿਰਦਾ, 

ਕੌਣ ਪੁੱਛਦਾ ਬੰਦਿਆਂ ਦਾਨਿਆਂ ਨੂੰ। 

ਉਸ ਘੜੀ ਜੁਗਾੜ ਹੈ ਫਿੱਟ ਹੁੰਦਾ, 

ਵੱਜੇ ਸੱਟ ਜਾਂ ਸਿਰਾਂ 'ਤੇ ਫਾਨਿਆਂ ਨੂੰ। 

ਰਿੰਦਾਂ ਯੂਨੀਅਨ ਨਵੀਂ ਬਣਾ ਲੀਤੀ, 

ਕਰਦੇ ਫ਼ਿਰਨ ਘਿਰਾਓ ਮੈਖ਼ਾਨਿਆਂ ਨੂੰ।

📝 ਸੋਧ ਲਈ ਭੇਜੋ