ਉਹ ਉੱਚੀ ਉੱਚੀ ਹੱਸਦੀ ਹੈ 

ਦਿਲ ਖੋਲ ਕੇ ਉਸਨੂੰ ਦੱਸਦੀ ਹੈ 

ਉਹ ਰੂਹ ਤੋਂ ਉਸਦੀ ਰਾਧਾ ਹੈ 

ਉਹ ਰੂਹ ਤੋਂ ਉਸਦੀ ਰਾਧਾ ਹੈ

ਉਹਦੇ ਦਿਲ ਤੇ ਉਹ ਹੱਥ ਧਰਦੀ ਹੈ 

ਅੱਖੀਆਂ 'ਚ ਉਸਦੇ ਤੱਕਦੀ ਹੈ

ਇੱਕ ਵਾਰ ਫਿਰ ਉਸਨੂੰ ਦੱਸਦੀ ਹੈ 

ਉਹ ਰਾਧਾ ਉਸਦੀ ਹੈ

ਮੀਰਾ ਵੀ ਉਹੀ ਹੈ

ਉਸ ਰਾਧਾ ਬਣਨਾ ਹੈ

ਤੇ ਮੀਰਾ ਵੀ ਉਸਨੇ ਹੀ

ਪਰ

ਰੁਕਮਣੀ ਦਾ ਸੋਚ ਕੇ 

ਉਹ ਅੱਖੀਆਂ ਬੰਦ ਕਰਦੀ ਹੈ 

ਆਪਣਿਆਂ ਕਦਮਾਂ ਨੂੰ 

ਜਦ ਪਿੱਛੇ ਨੂੰ ਧਰਦੀ ਹੈ 

ਅੰਦਰੋਂ ਅੰਦਰੀਂ ਫਿਰ

ਆਪਣੇ ਆਪ ਤੇ ਹੱਸਦੀ ਹੈ

ਸੋਚ ਸੋਚਕੇ ਹੀ

ਫਿਰ ਰੂਹ ਤੋਂ ਹੀ ਉਸਦੀ

ਉਹ ਰਾਧਾ ਬਣ ਜਾਂਦੀ ਹੈ

ਉਹ ਰੂਹ ਤੋਂ ਉਸਦੀ ਰਾਧਾ ਹੈ 

ਉਹ ਉੱਚੀ ਉਚੀ ਹੱਸਦੀ ਹੈ 

ਦਿਲ ਖੋਲ੍ਹ ਕੇ ਸਭ ਨੂੰ ਦੱਸਦੀ ਹੈ

ਰਾਧਾ ਤਾਂ ਰਾਧਾ ਹੈ

ਉਹ ਰੂਹ ਤੋਂ ਉਸਦੀ ਰਾਧਾ ਹੈ

ਉਹ ਰੂਹ ਤੋਂ ਉਸਦੀ ਰਾਧਾ ਹੈ।

📝 ਸੋਧ ਲਈ ਭੇਜੋ