ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ

ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ,

ਏਸ ਵਤਨ ਪਿਆਰੇ ਦੇ ਨਾਮ ਉੱਤੋਂ

ਸਾਗ਼ਰ ਆਬ-ਏ-ਹਯਾਤ ਦਾ ਸਮਝ ਲਈਏ,

ਰਾਜ ਮਿਲੇ ਜੇ ਮੌਤ ਦੇ ਜਾਮ ਉੱਤੋਂ

ਉੱਤੋਂ ਦੇਸ ਦੇ ਇੰਝ ਕੁਰਬਾਨ ਹੋਈਏ,

ਰਾਧਾ ਹੋਈ ਬਲਿਹਾਰ ਜਿਉਂ ਸ਼ਾਮ ਉੱਤੋਂ

ਪੈਦਾ ਇਸ ਤਰ੍ਹਾਂ ਦਾ ਇਨਕਲਾਬ ਹੋਵੇ,

ਨਿਕਲੇ ਫਜਰ ਜਿਉਂ ਰਾਤ ਮਕਾਮ ਉੱਤੋਂ

ਰੱਖ ਨੂਰ ਆਜ਼ਾਦੀ ਦਾ ਨਿਗਹ ਅੰਦਰ,

ਦੂਰ ਹੁਣ ਗ਼ੁਲਾਮੀ ਜ਼ੁਲਮਾਤ ਕਰੀਏ

ਸਾਡੀ ਗੱਲ ਆਵੇ ਵਿਗੜੀ ਰਾਸ 'ਦਾਮਨ',

ਰਲ ਮਿਲ ਕੇ ਤੇ ਐਸੀ ਬਾਤ ਕਰੀਏ

📝 ਸੋਧ ਲਈ ਭੇਜੋ