ਵਾਉ-ਵੰਜਣ ਸਿਰ ਤੇ ਫਰਜ਼

ਵਾਉ-ਵੰਜਣ ਸਿਰ ਤੇ ਫਰਜ਼ ਹੈ ਮੈਨੂੰ,

ਕੌਲ ਕਾਲੂ ਬਲਾ ਕਰਕੇ ਹੂ

ਲੋਕ ਜਾਣੇ ਮੁਤਫੱਕਰ ਹੋਈਆਂ,

ਵਿਚ ਵਹਦਤ ਦੇ ਵੜਕੇ ਹੂ

ਸ਼ੌਹ ਦੀਆਂ ਮਾਰਾਂ ਸ਼ੌਹ ਵੰਜ ਲਹਿਸਾਂ,

ਇਸ਼ਕ ਤੁੱਲਾ ਸਿਰ ਧਰਕੇ ਹੂ

ਜੀਂਵਦਿਆਂ ਸ਼ੌਹ ਕਿਸੇ ਨਾ ਪਾਇਆ ਬਾਹੂ,

ਜੈਂ ਲੱਧਾ ਤੈਂ ਮਰਕੇ ਹੂ

📝 ਸੋਧ ਲਈ ਭੇਜੋ