ਵੱਟੇ ਆਪਣੀ ਬੇੜੀ ਵਿਚ

ਵੱਟੇ ਆਪਣੀ ਬੇੜੀ ਵਿਚ ਆਪ ਪਾਏ, 

ਦੇਣਾ ਦੋਸ਼ ਕੀ ਅਸੀਂ ਬਗਾਨਿਆਂ ਨੂੰ। 

ਮੇਰੀ ਕਬਰ ਤੇ ਕੋਈ ਜਗਾਏ ਦੀਵਾ, 

ਪੱਜ ਸੜਨ ਦਾ ਮਿਲੇ ਪਰਵਾਨਿਆਂ ਨੂੰ। 

ਕਵਿਤਾ ਅਜ ਬੁਝਾਰਤਾਂ ਵਾਂਙ ਹੋਈ, 

ਛੇੜੇ ਕੌਣ ਹੁਣ ਦਰਦ ਤਰਾਨਿਆਂ ਨੂੰ। 

ਢਹਿ ਜਾਣਗੇ ਸਾਰੇ ਦੀਵਾਨ ਖਾਨੇ, 

ਆਈ ਹੋਸ਼ ਜਦ ਤੇਰੇ ਦੀਵਾਨਿਆਂ ਨੂੰ

📝 ਸੋਧ ਲਈ ਭੇਜੋ