ਵੇਖਣ ਲਈ ਕਿ ਕੌਣ ਹੈ

ਵੇਖਣ ਲਈ ਕਿ ਕੌਣ ਹੈ ਪੱਕਾ ਅਸੂਲ ਦਾ। 

ਥੈਲੀ ਉਹ ਫੜ ਕੇ ਗਇਆ ਮਹਿਫਿਲ ਝੂਲਦਾ

ਜੋ ਇਸ ਅਸੂਲ ਦਾ ਹੈ ਹੈ ਉਸ ਅਸੂਲ ਦਾ । 

ਬੰਦਾ ਫਜ਼ੂਲ ਦਾ ਹੈ ਉਹ ਬੰਦਾ ਫਜ਼ੂਲ ਦਾ

ਸਿਖਿਆ ਮਿਲੀ ਹੈ ਮੂੜ੍ਹ ਨੂੰ ਜਿਹੜੇ ਸਕੂਲ ਤੋਂ

ਤੂੰ ਵੀ ਤੇ ਪੜ੍ਹਿਆ ਹੋਇਆ ਹੈ ਓਸੇ ਸਕੂਲ ਦਾ

‘ਦਾਨਿਸ਼ਵਰੀ' ਦਾ ਲਾਹ ਦੇ ਮਖੌਟਾ ਤੇ ਸੋਚ ਇਹ 

ਪੰਜਾਬ ਤੇਰੀ ਲਿਖਤ ਨੂੰ ਕਿਉਂ ਨਹੀਂ ਕਬੂਲਦਾ ?

ਦਾਨਿਸ਼ਵਰਾ ! ਤੂੰ ਆਪਣੀ ਦਾਨਿਸ਼ਵਰੀ ਘੋਟ 

ਆਲੋਚਨਾ ਨੂੰ ਸਮਝ ਕੇ ਰਕ਼ਬਾ ਨਜ਼ੂਲ ਦਾ।

ਬੇਹੁਨਰ ! ਇਹ ਫੈਸਲਾ ਪੰਜਾਬ ਤੇ ਹੀ ਛਡ 

ਮੈਨੂੰ ਕਬੂਲਦਾ ਹੈ ਕਿ ਉਹ ਤੈਨੂੰ ਕਬੂਲਦਾ

ਔਕ਼ਾਤ ਅਪਣੀ ਵੇਖ ਤੂੰ ਦਾਨਿਸ਼ਵਰੀ ਨੂੰ ਛਡ 

ਤੂੰ ਤੇ ਹੈਂ ਮੇਰੇ ਸਾਹਮਣੇ ਬੱਚਾ ਸਕੂਲ ਦਾ

ਦਿਲ ਲੈ ਲਿਆ ਹੈ ਉਸਨੇ ਮੁਹੱਬਤ ਨੂੰ ਵੇਚ ਕੇ 

ਇਹ ਸੂਦ ਪੇਸ਼ਗੀ ਹੈ ਤੇ ਵਅਦਾ ਹੈ ਮੂਲ ਦਾ।

‘ਦਾਨਿਸ਼ਵਰਾ' ਤੂੰ ਵੇਚਦੈਂ ਸਾਹਿਤ ਟਕੇ ਟਕੇ 

‘ਹਮਦਰਦ' ਇਸਨੂੰ ਕਿਉਂ ਨਹੀਂ ਫਿਰ ਵੀ ਕਬੂਲਦਾ

📝 ਸੋਧ ਲਈ ਭੇਜੋ