ਵੇਸਵਾ

ਔਰਤ ਜੋ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ

ਆਪਣਾ ਸਰੀਰ ਵੇਚਦੀ ਹੈ 

ਇਹ ਉਸ ਦੀ ਮਜਬੂਰੀ ਹੈ  

ਵੇਸਵਾ ਗਮਨੀ ਕੋਈ ਸ਼ੌਕ ਨੂੰ ਨਹੀਂ ਕਰਦਾ  

ਕੁਝ ਨੂੰ ਜ਼ਬਰਦਸਤੀ ਇਸ ਕਿੱਤੇ ਵਿੱਚ ਧਕੇਲਿਆ ਜਾਂਦਾ ਹੈ  

ਕੁਝ ਮਜਬੂਰੀਵੱਸ ਇਸ ਵਿੱਚ ਪੈ ਜਾਂਦੀਆਂ ਹਨ  

ਤੇ ਇਹ ਉਨ੍ਹਾਂ ਦੀ ਹੋਣੀ ਹੋ ਨਿੱਬੜਦਾ  

ਵੇਸਵਾ ਹੋਣਾ ਔਰਤ ਲਈ ਕਲੰਕ ਹੈ  

ਕਿਸੇ ਔਰਤ ਨੂੰ ਚਰਿੱਤਰ ਪੱਖੋਂ ਹਿਨਾ ਕਰਨਾ ਹੋਵੇ ਤਾਂ ਉਸ ਨੂੰ ਵੇਸਵਾ ਕਹਿ ਦਿੱਤਾ ਜਾਂਦਾ ਹੈ  

ਕਦੀ ਸੋਚਿਆ ਹੈ  

ਜੋ ਪੁਰਸ਼ ਵੇਸਵਾ ਕੋਲ ਜਾਂਦਾ ਹੈ  

ਕਿਉਂ ਮਜਬੂਰ ਹੈ  

ਨਹੀਂ  

ਉਹ ਕੇਵਲ ਵਾਸਨਾ ਦੀ ਤ੍ਰਿਪਤੀ ਲਈ ਵੇਸਵਾ ਨੂੰ ਮੁੱਲ ਖਰੀਦਦਾ  ਹੈ

ਕਈ ਵਾਰ ਉਹ ਆਪਣੇ ਮਨੋਰੰਜਨ ਲਈ ਵੀ ਉਸ ਦਾ ਮੁੱਲ ਤਾਰਦਾ ਹੈ  

ਵੇਸਵਾ ਲਈ ਇਹ ਕੰਮ ਮਜਬੂਰੀ ਹੈ  

ਮਰਦ ਲਈ ਮਨੋਰੰਜਨ  

 ਵੇਸਵਾ ਹੋਣਾ ਫਿਰ ਅੋਰਤ ਦੀ ਗਾਲ ਕਿਓਂ 

ਚਰਿੱਤਰ ਪੱਖੋਂ ਉਸ ਤੇ ਹੀ ਉਂਗਲੀ ਕਿਉਂ  

ਕੀ ਮਰਦ ਗੁਨਾਹਗਾਰ ਨਹੀਂ  ?

ਵੇਸਵਾ  ਦਾ ਚਰਿੱਤਰ ਜੇ ਦਾਗ਼ਦਾਰ ਹੈ  

ਮਰਦ ਵੀ ਪਾਕ ਸਾਫ਼ ਨਹੀਂ  

ਦੋਗਲਾਪਨ ਕਿਉਂ  

ਮਜਬੂਰੀ ਵੇਚਣ ਵਾਲੇ ਦੀ ਹੈ  

ਖ਼ਰੀਦਣ ਵਾਲਾ ਤਾਂ ਇੱਛਾ ਨਾਲ ਜਾਂਦਾ  ਹੈ  

ਫਿਰ ਸਮਾਜ ਕਹਿੰਦਾ ਹੈ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ  

ਜਿਵੇਂ ਸ਼ੇਰਨੀਆਂ ਦੇ ਮੂੰਹ ਤਾਂ ਇਹ ਰੋਜ਼ ਧੋ ਕੇ ਆਉਂਦੇ ਹਨ  

ਮਰਦ ਪ੍ਰਧਾਨ ਸਮਾਜ ਨੇ  

ਔਰਤ ਦੀ ਸੋਚ ਨੂੰ ਸਿਰ ਚੁੱਕਣ ਹੀ ਨਹੀਂ ਦਿੱਤਾ  

ਹਰ ਬੁਰਾਈ ਔਰਤ ਦੇ ਸਿਰ ਤੇ ਥੱਪ ਦਿੱਤੀ  

ਮੈਂ ਆਪ ਪਾਕ ਸਾਫ਼ ਹੋ ਗਿਆ  

ਸਮਾਜ ਤੇ ਧੱਬਾ ਵੇਸਵਾ ਨਹੀਂ  

ਵੇਸਵਾ ਦਾ ਗਾਹਕ ਹੈ  

📝 ਸੋਧ ਲਈ ਭੇਜੋ