ਵਿੱਚ ਗਰਭ ਦੇ ਪੁੱਠਾ ਹੋ ਕੇ

ਵਿੱਚ ਗਰਭ ਦੇ ਪੁੱਠਾ ਹੋ ਕੇ

ਸੌ ਸੌ ਤਰਲਾ ਪਾਇਆ ਸੀ

ਸਤਿਗੁਰ ਬਾਝੋਂ ਸੁਣਦਾ ਕੋਈ ਨਾ

ਰੋ ਰੋ ਹਾਲ ਵੰਜਾਇਆ ਸੀ

ਭਾਰੀ ਦੁਖ ਤਸੀਹੇ ਵਿੱਚੋਂ

ਸਤਿਗੁਰ ਆਨ ਛੁਡਾਇਆ ਸੀ

ਦੀਨਾ ਨਾਥ, ਨਾਥ ਬਿਨ ਤੇਰਾ

ਕਿਸ ਨੇ ਦੁਖ ਮਿਟਾਇਆ ਸੀ

ਐਸਾ ਦੁਖ ਮਿਟਾਵਨ ਦੇ ਲਈ

ਹਰ ਹਰ ਨਾਮ ਧਿਆਇਆ ਸੀ

ਪਵਨ ਰੂਪ ਹਰ ਬਾਨਾ ਧਰਕੇ

ਵਿੱਚੇ ਰਿਜ਼ਕ ਪੁਚਾਇਆ ਸੀ

ਫਿਰ ਫਿਰ ਜੂਨਾਂ ਹੋਰ ਅਨੇਕਾਂ

ਜਨਮ ਸਬਬੀ ਆਇਆ ਸੀ

ਧਿਆਨ ਸਿੰਘ ਫਸ ਧੰਦੇ ਅੰਦਰ

ਹਰ ਦਾ ਨਾਮ ਭੁਲਾਇਆ ਸੀ

📝 ਸੋਧ ਲਈ ਭੇਜੋ