ਵਿਚ ਸਵਰਗ ਦੇ ਮੌਜਾਂ ਮਾਨੇ

ਵਿਚ ਸਵਰਗ ਦੇ ਮੌਜਾਂ ਮਾਨੇ

ਜੇੜਾ ਜਨਮ ਸਵਾਰ ਗਿਆ

ਪਰ ਸੇਤ ਘਰ ਗਿਆ ਖਸਮ ਦੇ

ਨਾਲੇ ਸੰਗੀ ਤਾਰ ਗਿਆ

ਤਮ੍ਹੇ ਝੂਠ ਦੇ ਸਿਰ ਪੈ ਜਾਨੋਂ

ਡਾਰ ਭਾਠ ਕੀ ਛਾਰ ਗਿਆ

ਹੋ ਨਿਰਮਾਨ ਗਿਆ ਜਗ ਉੱਤੇ

ਸੁਟ ਖੁਦੀ ਦਾ ਭਾਰ ਗਿਆ

ਜਿੰਦਾ ਮਰਕੇ ਫੰਦੋਂ ਛੁਟਾ

ਮਨ ਪਾਪੀ ਨੂੰ ਮਾਰ ਗਿਆ

ਬੀਜ ਬੀਜ ਕੇ ਅੰਮ੍ਰਿਤ ਮਿਠਾ

ਦੁਖ ਤਸੀਹੇ ਟਾਰ ਗਿਆ

ਪੀ ਕੇ ਜਾਮ ਹਯਾਤੀ ਜੁਗ ਜੁਗ

ਸਚੇ ਸਿਉਂ ਕਰ ਪਿਆਰ ਗਿਆ

ਹੋ ਨਿਰਲੇਪ ਕਮਲ ਫੁਲ ਵਾਂਗੂੰ

ਸਭ ਕੁਝ ਗੁਰ ਤੋਂ ਵਾਰ ਗਿਆ

ਦਿਲ ਅਪਨੇ ਵਿਚ ਅਕਸ ਜਮਾ ਕਰ

ਨਕਸ਼ਾ ਖਿਚ ਮੁਰਾਰ ਗਿਆ

ਧਿਆਨ ਸਿੰਘਾ ਕਢ ਸੰਸਾ ਵਿੱਚੋਂ

ਹਰ ਹਰ ਨਾਮ ਚਿਤਾਰ ਗਿਆ

📝 ਸੋਧ ਲਈ ਭੇਜੋ