ਵਿਚਾਰ ਵੀ ਹਥਿਆਰ ਵੀ

ਅਸੀਂ

ਵਿਚਾਰ

ਤੇ

ਹਥਿਆਰ

ਦੇ ਸੁਮੇਲ 'ਚੋਂ ਪੈਦਾ ਹੋਈ

ਅਣਖੀ ਅਣਸ ਹਾਂ

ਵਿਚਾਰ ਤੇ ਹਥਿਆਰ

ਦੋਵੇਂ ਸਾਡੀ ਹੋਂਦ ਨੇ

ਸਾਡੇ ਲਈ

ਵਿਚਾਰ

ਤੇ

ਹਥਿਆਰ

ਇੱਕ ਦੂਜੇ ਦਾ ਬਦਲ ਨਹੀਂ 

ਸਗੋਂ ਪੂਰਕ ਹੁੰਦੇ ਨੇ। 

ਬਾਬਾ ਨਾਨਕ

ਸੂਫ਼ੀ ਭਗਤ ਪੀਰ ਫ਼ਕੀਰ

ਸਾਡਾ ‘ਵਿਚਾਰ’ ਨੇ

ਗੋਬਿੰਦ

ਹਥਿਆਰ

ਹਰਿਗੋਬਿੰਦ ਦੀ

ਮੀਰੀ ਪੀਰੀ  ਦੇ

ਵਿਚਾਰ ਅਤੇ ਹਥਿਆਰ

'ਚੋਂ ਪੈਦਾ ਹੋਇਆ

ਸੁਚੱਜਾ ਸੁਮੇਲ

ਜਦੋਂ ਜ਼ੁਲਮ ਹੱਦਾਂ ਟੱਪ ਜਾਵੇ

ਤਾਂ ਸ਼ਮਸ਼ੀਰ ਦੀ ਕਲਮ

ਤੇ ਜ਼ਾਲਮ ਦੇ ਖੂਨ ਦੀ ਸਿਆਹੀ ਨਾਲ਼ ਵੀ

ਵਿਚਾਰ ਲਿਖਣਾ ਪੈਂਦਾ ਹੈ

ਸਿਰਫ਼  ਵਿਚਾਰਾਂ ਦੀ ਹਮਾਇਤ

ਤੇ ਹਥਿਆਰਾਂ ਦਾ ਵਿਰੋਧ ਕਰਨ ਵਾਲ਼ਿਓ

ਵੇਖਿਓ ਕਿਤੇ ਹਥਿਆਰਾਂ ਨੂੰ

ਵਿਚਾਰਹੀਣ ਦਸ ਨੰਬਰੀਏ 

ਗੁੰਡੇ,ਗੈਂਗਸਟਰ ਹੀ

ਹਾਈਜੈੱਕ ਨਾ ਕਰ ਜਾਣ

ਤੇ

ਮੁਰਦਾ ਸ਼ਾਂਤੀ

ਬੇਬਸੀ ਅਤੇ ਲਾਚਾਰੀ

ਨਾਲ਼ ਜੀਣਾ ਮਜਬੂਰੀ ਨਾ ਬਣ ਜਾਵੇ। 

ਹਰ ਯੁੱਗ ਵਿੱਚ

ਔਰੰਗ,ਅਬਦਾਲੀ,ਮੱਸੇ ਰੰਘੜ

ਸੂਬਾ ਸਰਹੰਦ ਹੁੰਦੇ ਨੇ

ਹਰ ਯੁੱਗ ਵਿੱਚ

ਹਥਿਆਰ ਦੀ ਲੋੜ ਹੁੰਦੀ ਹੈ

ਵਿਚਾਰ ਦੇ ਨਾਲ਼  ਨਾਲ਼ । 

ਵਿਚਾਰ ਹਥਿਆਰ ਦਾ

ਬਦਲ ਨਹੀਂ ਪੂਰਕ ਹੈ

ਵਿਚਾਰ ਤੇ ਹਥਿਆਰ

ਦੋਵੇਂ ਸਾਡੀ ਹੋਂਦ ਨੇ

ਦੋਵਾਂ ਦੀ ਲੋੜ ਹੈ

📝 ਸੋਧ ਲਈ ਭੇਜੋ