ਵਿਰਲੇ ਹੀ ਸੰਭਾਲਣ ਪੱਗ

ਦੁਨੀਆ ’ਚ ਲੋਕਾਂ ਦੇ ਵੱਗ ਵੇ

ਸੰਤ, ਚੋਰ, ਕਈ ਪੂਰੇ ਠੱਗ ਵੇ।

’ਗਾਂਹ ਵਧੂ ਕਈ ਪਿੱਛੇ ਲੱਗ ਵੇ

ਤੂਤੀ ਫੂਕਣ ਡੋਰੇ ਮਗ ਵੇ।

ਸੁੱਕੀ ਚੌਧਰ ਵਿੱਚ ਰਗ ਰਗ ਵੇ

ਅਕਲੋਂ ਅੰਨੇ ਪੂਰੇ ਨੱਗ ਵੇ।

ਖੜਪੈਂਚੀ ਤੇ ਚੌਧਰ ਜਗ ਵੇ

ਹੰਸੀਂ ਰੀਸਾਂ ਪਰ ਚਿੱਟੇ ਬਗ ਵੇ।

ਸ਼ੇਰ ਦਹਾੜੇ ਤਾਂ ਬਹਿੰਦੀ ਝੱਗ ਵੇ

ਵਿਰਲੇ ਹੀ ਸੰਭਾਲਣ ਪੱਗ ਵੇ।

📝 ਸੋਧ ਲਈ ਭੇਜੋ