ਵਿਛੜਣ ਲੱਗਿਆਂ ਤੇਰੇ ਤੋਂ

ਵਿਛੜਣ ਲੱਗਿਆਂ ਤੇਰੇ ਤੋਂ

ਨਹੀ ਹੰਝੂ ਰੁਕਣੇ ਮੇਰੇ ਤੋਂ,

ਸੱਚੀ ਮਨ ਉਦਾਸ ਹੋ ਗਿਆ

ਕੰਮ ਲਵਾ ਕਿੰਝ ਜੇਰੇ ਤੋਂ,

ਫਿਰ ਤਾਂ ਰੱਬ ਹੀ ਰਾਖਾ ਹੈ

ਜੇ ਸੂਰਜ ਡਰਨ ਹਨੇਰੇ ਤੋੰ,

ਤੜਕੇ ਜਿੰਦਗੀ ਸੌਖੀ ਹੋਜੁ

ਸਿਖਿਆ ਇਲਮ ਸਵੇਰੇ ਤੋਂ,

ਤੰਗਦਿਲੀ ਹੈ ਵੱਧਦੀ ਜਾਂਦੀ

ਤੰਗ ਹਾਂ  ਚਾਰ ਚੁਫੇਰੇ ਤੋੰ,

ਸੱਚੀ ਨੀ ਜਾਨ ਲੁਟੇਂਦਾ

ਮੇਰੇ ਰੰਗ ਸਲੇਰੇ ਤੋੰ,

ਜਿਹੜਾ ਤੇਰੇ ਦਰਸ਼ ਕਰਾਵੇ

ਸਦਕੇ ਉਸ ਬਨੇਰੇ ਤੋਂ,

ਲੋਕੀ ਦੁਸ਼ਮਣ ਬਣ ਜਾਂਦੇ ਨੇ

ਜਿਆਦਾ ਸੱਚ ਉਕੇਰੇ ਤੋਂ,

ਅੰਮਾਂ ਮੇਰੀ ਨਜ਼ਰ ਉਤਾਰੇ

ਵਾਰ ਕੇ ਮਿਰਚਾਂ ਮੇਰੇ ਤੋੰ

📝 ਸੋਧ ਲਈ ਭੇਜੋ