ਵਿਛੜੇ ਦਿਲ ਵੀ ਮਿਲ ਸਕਦੇ

ਦਿਲ ਦੀ ਕਾਲਖ

ਹੰਝੂਆਂ ਨਾਲ਼ ਧੁਲ਼ ਸਕਦੀ

ਜ਼ਖ਼ਮ ਜਿਗਰ ਦੇ ਧੋ ਆਈਂ

ਹੰਝੂਆਂ ਨਾਲ਼ ਸਿਲ ਸਕਦੇ ਨੇ

ਵਿਛੜੇ ਦਿਲ ਵੀ ਮਿਲ ਸਕਦੇ ਨੇ

ਰੋ ਆਈਂ

ਨਫ਼ਰਤ ਦੀ ਅੱਗ

ਹੰਝੂਆਂ ਨਾਲ਼ ਬੁਝ ਸਕਦੀ

ਅੱਖੀਆਂ ਦੇ ਵਿਚ ਹੰਝੂ ਭਰ ਕੇ ਪਿਆਰ ਦੀ ਠੰਢਕ

ਬੋ ਆਈਂ

ਦਿਲ ਦੀ ਕਾਲਖ

ਹੰਝੂਆਂ ਨਾਲ਼ ਧੁਲ਼ ਸਕਦੀ

ਜ਼ਖ਼ਮ ਜਿਗਰ ਦੇ ਧੋ ਆਈਂ

📝 ਸੋਧ ਲਈ ਭੇਜੋ